ਸੋਸਾਇਟੀ ਦੇ ਮੈਂਬਰ ਅਤੇ ਆਮ ਨਾਗਰਿਕਾਂ ਵਿੱਚ ਪ੍ਰੇਮ ਭਾਵਨਾ, ਭਾਈਚਾਰਕ ਅਤੇ ਆਪਸੀ ਸਾਂਝ ਦੀ ਸਥਾਪਨਾ ਕਰਨੀ।
ਗੁਰਬੱਤ ਦੀ ਜਿੰਦਗੀ ਬਤੀਤ ਕਰ ਰਹੇ ਅਤੇ ਗਰੀਬਾਂ ਦੀ ਮਦਦ ਕਰਨੀ
ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਉਪਰਾਲੇ ਕਰਨਾ, ਖੇਡ ਸਿਖਲਾਈ ਕੈਂਪ ਲਗਾਉਣੇ, ਖੇਡ ਟੂਰਨਾਮੈਂਟ ਕਰਵਾਉਣੇ ਆਦਿ।
ਪੰਜਾਬੀ ਭਾਸ਼ਾ ਦੇ ਨਾਲ ਨਾਲ ਹੋਰ ਭਾਸ਼ਾਵਾਂ ਦੇ ਸਾਹਿਤ ਦੇ ਵਿਸਥਾਰ ਲਈ ਕੰਮ ਕਰਨਾ
ਸੋਸਾਇਟੀ ਦਾ ਮਕਸਦ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਕੰਮ ਕਰਨਾ ਹੋਵੇਗਾ ਨਾ ਕਿ ਜਾਤ ਪਾਤ ਵਿੱਚ ਕੋਈ ਭੇਦ ਭਾਵ ਕਰਨਾ। ਦੇਸ਼ ਦੇ ਹਿੱਤਾਂ ਲਈ ਸਰਵੇ ਕਰਨਾ।
ਸਮਾਜ ਵਿੱਚ ਫੈਲੀਆਂ ਸਮਾਜਿਕ ਕੁਰੀਤੀਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਉਣੀ
ਖੂਨਦਾਨ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਅਤੇ ਖੂਨਦਾਨ ਕੈਂਪ ਲਗਾਉਣੇ
ਵਾਤਾਵਰਣ ਦੀ ਸ਼ੁੱਧਤਾ ਲਈ ਜਾਗਰੂਕਤਾ ਕੈਂਪ ਲਗਾਉਣੇ ਤੇ ਮੁਹਿੰਮ ਚਲਾਉਣੀ ਅਤੇ ਵੱਧ ਤੋਂ ਵੱਧ ਪੌਦੇ ਲਗਾਉਣਾ।
ਪਿੰਡਾਂ ਸ਼ਹਿਰਾਂ ਵਿੱਚ ਕੰਪਿਊਟਰ ਸਿੱਖਿਆ ਦੇਣੀ ਅਤੇ ਕੰਪਿਊਟਰ ਸੈਂਟਰ ਖੋਲਣੇ
ਦੇਸ਼ ਦੇ ਵੱਖ ਵੱਖ ਖੇਤਰਾਂ ਵਿੱਚ ਗੰਭੀਰ ਬਿਮਾਰੀਆਂ ਜਿਵੇਂ ਏਡਜ, ਮਲੇਰੀਆ, ਕੈਂਸਰ, ਟੀ.ਬੀ., ਹੈਜਾ, ਕਾਲਾ ਪੀਲੀਆ ਆਦਿ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਕੈਂਪ ਲਗਾ ਕੇ ਬਿਮਾਰੀਆਂ ਦੇ ਖਾਤਮੇ ਲਈ ਉਪਰਾਲੇ ਕਰਨਾ।
ਸਮਾਜ ਨੂੰ ਸੇਧ ਦਿੰਦੇ ਨੁੱਕੜ ਨਾਟਕ ਕਰਵਾਉਣੇ। ਸਮਾਜ ਨੂੰ ਸੇਧ ਦਿੰਦੀਆਂ ਜਾਂ ਦੇਸ਼ ਭਗਤੀ ਵਾਲੀਆਂ ਫਿਲਮਾਂ ਅਤੇ ਟੈਲੀ ਫਿਲਮਾਂ ਬਣਾਉਣੀਆਂ।
ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ ਕਿਤਾਬਾਂ ਪ੍ਰਕਾਸ਼ਿਤ ਕਰਨੀਆਂ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਲਾਈਬ੍ਰੇਰੀਆਂ ਖੋਲ੍ਹਣੀਆਂ। ਮੈਗਜੀਨ ਅਤੇ ਅਖਬਾਰ ਪਬਲਿਸ਼ ਕਰਨੇ।
ਸੋਸਾਇਟੀ ਨੌਜਵਾਨਾਂ ਅਤੇ ਬਜੁਰਗਾਂ ਨੂੰ ਮਾਨਵਤਾ ਅਤੇ ਦੇਸ਼ ਦੀ ਭਲਾਈ ਲਈ ਕੰਮ ਕਰਨ ਲਈ ਪ੍ਰੇਰਤ ਕਰੇਗੀ ਤਾਂ ਜੋ ਉਹ ਇਨਸਾਨੀਅਤ ਦੀ ਸੇਵਾ ਕਰਨ।
ਅੰਗਹੀਣਾਂ, ਮੰਦਬੁੱਧੀ, ਨੇਤਰਹੀਣ, ਬੇਸਹਾਰਾ, ਬਜੁਰਗਾਂ ਅਤੇ ਗਰੀਬ ਲੋਕਾਂ ਦਾ ਮੁਫ਼ਤ ਇਲਾਜ ਕਰਵਾਉਣ ਅਤੇ ਉਹਨਾਂ ਦੇ ਰਹਿਣ ਸਹਿਣ ਲਈ ਵਧੀਆ ਪ੍ਰਬੰਧ ਕਰਨਾ।
ਆਮ ਨਾਗਰਿਕਾਂ ਦੀ ਸਹੂਲਤਾਂ ਲਈ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਲੋੜ ਮੁਤਾਬਿਕ ਮੁਸਾਫਰਾਂ ਲਈ ਧਰਮਸ਼ਾਲਾ, ਗਰੀਬਾਂ ਅਤੇ ਬੇਸਹਾਰਾ ਲੋਕਾਂ ਦੇ ਇਲਾਜ ਲਈ ਹਸਪਤਾਲ, ਬਿਰਧ ਅਤੇ ਅੰਗਹੀਣਾਂ ਲਈ ਆਸ਼ਰਮ, ਸਸਤੀ ਸਿੱਖਿਆ ਪ੍ਰਦਾਨ ਕਰਨ ਲਈ ਸਕੂਲ/ਕਾਲਜ/ਸਿੱਖਿਆ ਸੰਸਥਾ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਨ ਅਤੇ ਤੰਦਰੁਸਤੀ ਲਈ ਜਿੰਮ, ਖਿਡਾਰੀਆਂ ਲਈ ਸਟੇਡੀਅਮ ਬਣਾਉਣਾ ਅਤੇ ਕਲਾਕਾਰਾਂ ਲਈ ਸਟੂਡੀਓ ਬਣਾਉਣਾ। ਪੂਰੇ ਭਾਰਤ ਵਿੱਚ ਵੱਖ ਵੱਖ ਥਾਵਾਂ ’ਤੇ ਐਂਬੂਲੈਂਸਾ, ਮੋਬਾਈਲ ਚੈਕਅੱਪ ਵੈਨਾਂ ਚਲਾਉਣੀਆਂ। ਪਿੰਡਾਂ ਸ਼ਹਿਰਾਂ ਵਿੱਚ ਡਿਸਪੈਂਸਰੀਆਂ ਖੋਲਣਾ।
ਵਿਦਿਆਰਥੀਆਂ/ਖਿਡਾਰੀਆਂ ਨੂੰ ਪੜ੍ਹਾਈ ਕਰਨ ਲਈ ਆਰਥਿਕ ਮਦਦ ਕਰਨੀ ਅਤੇ ਜਰੂਰੀ ਸਮਾਨ ਵੰਡਣਾ।
ਪੂਰੇ ਭਾਰਤ ਵਿੱਚ ਆਮ ਨਾਗਰਿਕਾਂ ਨੂੰ ਸੱਭਿਆਚਾਰ ਨਾਲ ਜੋੜਨ ਲਈ ਵਿਰਾਸਤੀ ਮੇਲੇ, ਸੱਭਿਆਚਾਰਕ ਮੇਲੇ, ਫਲਾਵਰ ਸ਼ੋਅ, ਭਾਸ਼ਣ ਮੁਕਾਬਲੇ ਕਰਵਾਉਣਾ, ਪੇਂਟਿੰਗ ਮੁਕਾਬਲੇ ਕਰਵਾਉਣਾ, ਫੋਟੋਗ੍ਰਾਫੀ ਮੁਕਾਬਲੇ, ਪੁਸਤਕ ਮੇਲੇ ਕਰਵਾਉਣੇ, ਪ੍ਰਦਰਸ਼ਨੀਆਂ ਲਗਾਉਣੀਆਂ ਅਤੇ ਤੰਦਰੁਸਤੀ ਲਈ ਯੋਗਾ ਕੈਂਪ ਲਗਾਉਣੇ।
ਹੜ੍ਹ ਪੀੜਤਾਂ, ਸੋਕਾ ਪੀੜਤਾਂ, ਭੁਚਾਲ ਪੀੜਤਾਂ ਅਤੇ ਬੇਘਰਾਂ ਦੀ ਸਹਾਇਤਾ ਕਰਨੀ। ਗਰੀਬ ਕੁੜੀਆਂ ਦੇ ਵਿਆਹਾਂ ਲਈ ਆਰਥਿਕ ਮਦਦ ਕਰਨੀ ਅਤੇ ਹੱਥ ਕਿਰਤ ਕੋਰਸਾਂ ਲਈ ਸਿਖਲਾਈ ਸੈਂਟਰ ਖੋਲਣੇ।
ਬੇਸਹਾਰਾ ਅਤੇ ਵਿਧਵਾ ਔਰਤਾਂ ਅਤੇ ਬਜੁਰਗਾਂ ਨੂੰ ਮਹੀਨਾਵਾਰ ਰਾਸ਼ਨ ਵੰਡਣਾਂ ਅਤੇ ਪੈਨਸ਼ਨਾਂ ਦੇਣਾ।
ਸੋਸਾਇਟੀ ਦੀ ਕਮਾਈ ਜਾਂ ਜਾਇਦਾਦ ਨੂੰ ਨਿਰਸਵਾਰਥ ਸੋਸਾਇਟੀ ਦੇ ਭਲੇ ਲਈ ਵਰਤੀ ਜਾਵੇਗੀ।
ਸੋਸਾਇਟੀ ਆਪਣੇ ਕੰਮਾਂ ਨੂੰ ਪੂਰਾ ਕਰਨ ਲਈ ਆਰਥਿਕ ਸਹਾਇਤਾ ਵਜੋਂ ਦਾਨ ਇਕੱਠਾ ਕਰੇਗੀ।
ਸੋਸਾਇਟੀ ਵੱਲੋਂ ਪਸ਼ੂ ਪੰਛੀਆਂ ਨੂੰ ਭੋਜਣ ਮੁਹਈਆ ਕਰਵਾਉਣ ਲਈ ਉਪਰਾਲੇ ਕੀਤੇ ਜਾਂਦੇ ਹਨ। ਇਸ ਸਬੰਧੀ ਬਹੁਤ ਸਾਰੇ ਲੋਕਾਂ ਨੂੰ ਆਪਣੀ ਛੱਤ ਉਪਰ ਇੱਕ ਰੋਟੀ/ਦਾਣੇ ਅਤੇ ਪਾਣੀ ਦਾ ਕੁੰਡਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਪਿਛਲੇ ਦੋ-ਤਿੰਨ ਸਾਲਾਂ ਵਿੱਚ ਗਰਮੀਆਂ ਦਾ ਤਾਪਮਾਨ ਵੱਧਣ ਨਾਲ ਪੰਛੀ ਮਰਨ ਲੱਗੇ ਸਨ।













.jpg)
.jpg)

























very good job, we are appreciate it
ReplyDeleteAvinash Garg
8146576998