ਕੌਮ ਦੇ ਨਾਮ ਇਕ ਗੁਰਸਿੱਖ ਗ੍ਰੰਥੀ ਬਾਪ ਦੇ ਇਲਾਜ਼ ਲਈ ਮਜਬੂਰ ਤੇ ਦੁਖੀ ਧੀ ਦੀ ਅਪੀਲ
ਮੈ ਇਸ ਉਮੀਦ ਨਾਲ ਆਪਣੇ ਪਰਿਵਾਰ ਦੀ ਕਹਾਣੀ ਛਾਪਣ ਲਈ ਭੇਜ ਰਹੀ ਹਾਂ ਕਿ ਅਖਬਾਰਾ ਅਤੇ ਰਸਾਲਿਆ ਦੇ ਵਾਰਸਾ ਵਲੋ ਸਮੇ ਸਮੇ ਤੇ ਬੇ ਸਹਾਰਾ ਤੇ ਮਜ਼ਲੂਮ ਪਰਿਵਾਰਾ ਦੀ ਮਦਦ ਲਈ ਉਪਰਾਲੇ ਕੀਤੇ ਜਾਂਦੇ ਨੇ ਆਪਣੀ ਗੁਰਬਤ ਅਤੇ ਮਜ਼ਬੂਰੀ ਨੂੰ ਅਖਬਾਰਾਂ ਅਤੇ ਰਸਾਲਿਆਂ ਵਿਚ ਕੋਈ ਉਦੋ ਹੀ ਛਪਵਾਉਂਦਾ ਹੈ ਜਦੋ ਹੋਰ ਕੋਈ ਸਹਾਰਾ ਜਾਂ ਉਮੀਦ ਨਾ ਦਿਸਦੀ ਹੋਵੇ। ਅਜ ਜਦੋਂ ਮੈ ਆਪਣੇ ਪਿਤਾ ਨੂੰ ਮਜਬੂਰ ਹੋ ਕੇ ਮੌਤ ਵਲ ਜਾਂਦਿਆ ਤਕਣਾ ਪੈ ਰਿਹਾ ਹੈ ਤਾ ਮਨ ਸ਼ਾਇਦ ਹਰਫਾਂ ਦੀ ਸ਼ਾਂਝ ਨਾਲ ਕੁਝ ਹੌਲਾ ਹੌ ਸਕਦਾ ਹੈ। ਗੁਰਬਾਣੀ ਵਿਚ ਵੀ ਕਿਹਾ ਗਿਆ ਹੈ ਕਿ ਠ ਔਖੇ ਵੇਲੇ ਇਹ ਰਿਸ਼ਤੇਦਾਰ ਤੇ ਸਾਖ ਸਬੰਧੀ ਸਾਥ ਛ¤ਡ ਦਿੰਦੇ ਨੇ, ਸਮਾਜ ਦਾ ਰੁਖ ਉਦਾਸ ਹੀਣ ਹੋ ਜਾਂਦਾ ਹੈ, ਨਿਰਾਸ਼ਾ ਦੇ ਬਦਲ ਛਾ ਜਾਂਦੇ ਹਨ ਪਰ ਇ¤ਥੇ ਨਾਲ ਹੀ ਗੁਰੁ ਸਾਹਿਬਾਨ ਨੇ ਇਹ ਵੀ ਕਿਹਾ ਹੈ ਕਿ ਅਜਿਹੇ ਹਾਲਾਤਾ ਵਿਚ ਮਨਖ ਅਕਾਲ ਪੁਰਖ ਦੇ ਸਭ ਤੋ ਨਜ਼ਦੀਕ ਹੁੰਦਾ ਹੈ ਤੇ ਅਕਾਲ ਪੁਰਖ ਵੀ ਅਜਿਹੇ ਇਨਸ਼ਾਨ ਨੂੰ ਤ¤ਤੀ ਹਵਾ ਤੋਂ ਬਚਾ ਲੈਦਾ ਹੈ ਪਾਠਕਾਂ ਨੂੰ ਆਪਣੇ ਘਰੇਲੂ ਹਾਲਾਤ ਦ¤ਸਦਿਆਂ ਮੈਂ ਵੀ ਕੁਝ ਅਜਿਹੇ ਹੀ ਹਨੇਰਿਆਂ ਤਂੋ ਬਾਅਦ ਉਮੀਦ ਦੀ ਰੌਸ਼ਨੀ ਨੂੰ ਉਡੀਕਦੀ ਇਹ ਹਰਫ ਲਿਖ ਰਹੀ ਹਾਂ ਮੇਰੇ ਪਿਤਾ ਜੀ ਦੇ ਕੁਝ ਸਾਲ ਪਹਿਲਾਂ ਦੋਨੋਂ ਗੁਰਦੇ ਖਰਾਬ ਹੋ ਗਏ ਉਹ ਸਾਡੀ ਗ੍ਰਹਿਸ਼ਥੀ ਦਾ ਧੁਰਾ ਹਨ। ਜਦੋ ਬਿਮਾਰ ਹੋਏ ਤਾਂ ਇਉ ਲ¤ਗਿਆ ਜਿਵੇ ਕਿ ਘਰ ਨੂੰ ਕੋਈ ਗ੍ਰਹਿਣ ਲਗ ਗਿਆ ਹੋਵੇ ਆਮਦਨ ਰੁਕ ਗਈ ਇਲਾਜ ਦੇ ਖਰਚੇ ਵ¤ਧ ਗਏ ਜਮੀਨ ਜੋਂ ਪਹਿਲਾਂ ਹੀ ਬਹੁਤ ਥੋੜੀ ਸੀ ਵਿ¤ਕ ਗਈ ਸਾਡੀਆਂ ਪੜ੍ਹਾਈਆਂ ਵਿਚ ਰਹਿ ਗਈਆਂ ਹਾਲਾਤ ਬਦ ਤੋਂ ਬਦਤਰ ਹੋ ਗਏ ਸਮਾਜ ਨੇ ਵੀ ਪਹਿਲਾਂ ਜਿਨਾਂ ਚਿਰ ਹੋ ਸਕਿਆ ਮਦਦ ਕੀਤੀ ਤੇ ਫੇਰ ਜਿਵੇਂ ਵੀ ਸਾਡੇ ਦੁ¤ਖਾਂ ਤੋਂ ਬੇ ਅਸਰ ਹੋ ਗਿਆ । ਸਰਕਾਰਾਂ ਜਾਂ ਕੌਮਾਂ ਜੋ ਮਜ਼ਲੂਮਾਂ ਦੀਆਂ ਆਖਰੀ ਊਮੀਦ ਹੁੰਦੀਆਂ ਹਨ ਪਰ ਇਹਨਾਂ ਵਿ¤ਚੋ ਵੀ ਕੋਈ ਨਾ ਬਹੁੜਿਆ ਇਕ ਮਜਬੂਰ ਜਿਦਗੀ ਲ਼ਾਚਾਰ ਇਨਸਾਨ ਗਰੀਬੀ ਤੇ ਬਿਮਾਰੀ ਦੇ ਮਾਰੇ ਘਰ ਵਿ¤ਚ ਅ¤ਤ ਦੀ ਬੇਚੈਨੀ ਨੂੰ ਵੇਖ ਕੇ ਮੈ ਇਹ ਹਰਫ ਲਿਖ ਦਿੱਤੇ ਹਨ ਇਸ ਉਮੀਦ ਨਾਲ ਕੇ ਸ਼ਾਇਦ ਠਸ਼ਫਲ ਸੋਚ’’ ਵਿਚ ਛਪ ਕੇ ਸਾਡੀ ਜਿੰਦਗੀ ਦੀ ਇਹ ਕਹਾਣੀ ਕੌਮ ਦੇ ਉਹਨਾਂ ਵਾਰਸਾ ਤ¤ਕ ਪਹੁੰਚੇ ਜਿਹਨਾਂ ਬਾਰੇ ਕਿਹਾ ਜਾਦਾ ਹੈ ਕਿ ਉਹ ਕਿਸੇ ਨੂੰ ਮਜਬੂਰ ਅਤੇ ਲਾਚਾਰ ਨਹੀ ਵੇਖਣਾ ਚਾਹੁੰਦੇ ਇਹ ਤਹਿਰੀਰ ਜ਼ਜਬਾਤੀ ਹੈ ਜਾਂ ਹਕੀਕਤ ਪਰ ਮੇ ਇਹ ਜਾਣਦੀ ਹਾਂ ਕਿ ਮੈ ਇਸ ਘਰ ਵਿਚ ਸਭ ਤੋ ਛੋਟੀ ਬੇਟੀ ਹਾਂ ਤੇ ਇਨਸਾਨੀਅਤ ਤੇ ਮੈਨੂੰ ਪੂਰਾ ਵਿਸ਼ਵਾਸ ਹੈ ।
ਲੜਕੀ ਅਮਨਦੀਪ ਕੌਰ ਦੀਆਂ ਉਕਤ ਸਤਰਾਂ ਜੋ ਮੁਖਤਿਅਰ ਸਿੰਘ ਦੀ ਹਾਲਤ ਬਿਆਨ ਕਰ ਪਰਿਵਾਰ ਦੀ ਮਦਦ ਲਈ ਦੁਹਾਈ ਪਾ ਰਹੀਆਂ ਹਨ। ਸਾਡੀ ਟੀਮ ਵੱਲੋਂ ਮੋਗਾ ਦੇ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ਼ ਮੁਖਤਿਆਰ ਸਿੰਘ ਦੀ ਹਾਲਤ ਦੇਖੀ ਗਈ। ਜ਼ੇਰੇ ਇਲਾਜ਼ ਮੁਖਤਿਆਰ ਸਿੰਘ ਇੱਕ ਪੂਰਨ ਗੁਰੂ ਦਾ ਸਿੱਖ ਤੇ ਗੁਰਦੁਆਰਾ ਸਾਹਿਬ ਵਿਖੇ ਗੰ੍ਰਥੀ ਦੀ ਸੇਵਾ ਨਿਭਾ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ ਤੇ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਮੋਗਾ ਦੇ ਸਿਵਲ ਹਸਪਤਾਲ ਵਿਖੇ ਜਿੰਦਗੀ ਤੇ ਮੌਤ ਨਾਲ ਜੂਝ ਰਿਹਾ ਹੈ। ਇਸ ਪਰਿਵਾਰ ਨੂੰ ਗੁਰਦੇ ਜਾਂ ਆਰਥਿਕ ਮਦਦ ਦੀ ਅਤਿ ਲੌੜ ਹੈ। ਇਹ ਪਰਿਵਾਰ ਪਿੰਡ ਕਮਾਲ ਕੇ ਜਿਲ੍ਹਾ ਮੋਗਾ ਦਾ ਵਸਨੀਕ ਹੈ। ਜੇ ਕੋਈ ਇਸ ਗੁਰਸਿੱਖ ਮੁਖਤਿਆਰ ਸਿੰਘ ਦੀ ਮਦਦ ਕਰਨਾ ਚਾਹੇ ਤਾਂ ਸੋਸਾਇਟੀ ਨਾਲ ਸੰਪਰਕ ਕਰ ਸਕਦਾ ਹੈ।

ਵੇਰਵਾ :- ਸਾਹਿਬ ਸੰਧੂ ਭਦੌੜ
ਲੇਖ ਪ੍ਰਕਾਸ਼ਿਤ ਹੋਣ ਤੋਂ ਬਾਅਦ ਮਿਲੀ ਮਦਦ ਦਾ ਵੇਰਵਾ
ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਦਾਨੀ ਸੱਜਣਾਂ ਨੇ ਇਸ ਪਰਿਵਾਰ ਲਈ ਮਦਦ ਭੇਜਣੀ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਬਲਬੀਰ ਸਿੰਘ ਇਟਲੀ ਨੇ 3880 ਰੁਪਏ, ਸੰਤੋਖ ਸਿੰਘ ਯੂ.ਕੇ. ਨੇ 8798 ਰੁਪਏ, ਦਪਿੰਦਰਜੀਤ ਸਿੰਘ ਉਗਲੀ ਨੇ 7000 ਰੁਪਏ, ਬਲਜਿੰਦਰ ਸਿੰਘ ਯੂ.ਕੇ. 22432 ਰੁਪਏ, ਸਤਿੰਦਰ ਸਿੰਘ ਯੂ.ਐਸ.ਏ. ਨੇ 17735 ਰੁਪਏ, ਚਰਨਜੀਤ ਸਿੰਘ ਨੇ 10000 ਰੁਪਏ, ਬਲਵੰਤ ਸਿੰਘ ਯੂ.ਐਸ.ਏ. ਨੇ 5000 ਰੁਪਏ, ਸੁਖਦੇਵ ਸਿੰਘ ਯੂ.ਕੇ. ਨੇ 21532 ਰੁਪਏ, ਬਲਵਿੰਦਰ ਸਿੰਘ ਮੋਗਾ ਨੇ 50000 ਰੁਪਏ, ਅੰਮ੍ਰਿਤਪਾਲ ਸਿੰਘ ਚੰਡੀਗੜ੍ਹ ਨੇ 10000 ਰੁਪਏ, ਦਵਿੰਦਰ ਕੌਰ ਯੂ.ਐਸ.ਏ. ਨੇ 50000 ਰੁਪਏ, ਸੰਨੀ ਅਸਟ੍ਰੇਲਿਆ ਨੇ 10000 ਰੁਪਏ, ਰਜਿੰਦਰ ਸਿੰਘ ਚੰਡੀਗੜ੍ਹ ਨੇ 13500 ਰੁਪਏ, ਬਰਨਾਲਾ ਜਿਲ੍ਹੇ ਦੇ ਇੱਕ ਦਾਨੀ ਸੱਜਣ ਨੇ ਗੁਪਤ ਦਾਨ 42000 ਰੁਪਏ ਦੀ ਮਦਦ ਕੀਤੀ। ਵਿੱਦਿਆ ਦੇਵੀ ਧੂਰਕੋਟ ਨੇ ਪੀੜਤ ਪਰਿਵਾਰ ਨੂੰ ਇੱਕ ਮੱਝ ਦਾਨ ਕੀਤੀ। ਪਰਿਵਾਰ ਦੀ ਬੇਟੀ ਅਮਨਦੀਪ ਕੌਰ ਨੇ ਦਾਨੀ ਸੱਜਣਾਂ ਅਤੇ ਸੋਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਮਾਨਸਾ ਅਤੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਗੁਰੂ ਦਾ ਧੰਨਵਾਦ ਕੀਤਾ।
![]() |
| Punjabi Jagran on 24 August 2013 |
















No comments: