ਕਰਜੇ ਤੋਂ ਬਾਹਰ ਆਉਣ ਲਈ ਤਿੰਨ ਭੈਣਾਂ ਨੇ ਲਗਾਈ ਗੁਹਾਰ

ਸ੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹੇ ਦੇ ਪਿੰਡ ਸਾਧਪੁਰ ਚੋਗਵਾਂ ਦੀਆਂ ਰਹਿਣ ਵਾਲੀਆਂ ਤਿੰਨ ਭੈਣਾਂ ਗੁਰਜੀਤ ਕੌਰ, ਮਨਦੀਪ ਕੌਰ ਅਤੇ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਚਾਰ ਭੈਣਾਂ ਤੇ ਇੱਕ ਭਰਾ ਹਨ। ਇੱਕ ਵੱਡੀ ਭੈਣ ਦਾ ਵਿਆਹ ਉਹ ਚੁੰਨੀ ਚੜਾਅ ਕੇ ਕਰ ਚੁੱਕੇ ਹਨ। ਦਰਦਨਾਕ ਕਹਾਣੀ ਇਹ ਹੈ ਕਿ ਇਹਨਾਂ ਦੇ ਪਿਤਾ ਚੰਨਣ ਸਿੰਘ ਲੰਬੀ ਬਿਮਾਰੀ ਪਿੱਛੋਂ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਘਰ ਵਿੱਚ ਘੋਰ ਗਰੀਬੀ ਹੋਣ ਕਾਰਨ ਪਿਤਾ ਦਾ ਇਲਾਜ ਨਹੀਂ ਕਰਵਾ ਸਕਦੇ ਸਨ ਪਰ ਉਸ ਨੂੰ ਮਰਦਾ ਵੀ ਨਹੀਂ ਵੇਖ ਸਕਦੇ ਸਨ। ਇਸ ਲਈ ਇਲਾਜ ਕਰਵਾਉਣ ਲਈ ਉਹਨਾਂ ਕਰਜਾ ਚੁੱਕ ਲਿਆ। ਕਰਜਾ ਵੱਧਦਾ ਵੱਧਦਾ ਲੱਖਾਂ ਰੁਪਏ ’ਚ ਪਹੁੰਚ ਗਿਆ। ਸਖਤ ਮਿਹਨਤ ਕਰਕੇ ਇਹਨਾਂ ਦੀ ਮਾਤਾ ਨੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ। ਹੁਣ ਤਿੰਨੇ ਭੈਣਾਂ ਕਿਰਾਏ ’ਤੇ ਦਰੀਆਂ ਬੁਣ-ਬੁਣ ਕੇ ਤੇ ਚਾਦਰਾਂ ਦੀ ਕਢਾਈ ਕਰਕੇ ਘਰ ਦਾ ਖਰਚਾ ਬੜੀ ਮੁਸ਼ਕਿਲ ਨਾਲ ਚਲਾ ਰਹੀਆਂ ਹਨ। ਜਦੋਂ ਪਰਿਵਾਰ ਨੂੰ ਸਫ਼ਲ ਸੋਚ ਸਮਾਜ ਸੇਵਾ ਸੋਸਾਇਟੀ ਵੱਲੋਂ ਮਦਦਗਾਰਾਂ ਲਈ ਚਲਾਈ ਇਸ ਮੁਹਿੰਮ ਦਾ ਪਤਾ ਲੱਗਾ ਤਾਂ ਇਹਨਾਂ ਨੇ ਤੁਰੰਤ ਸੰਪਰਕ ਕੀਤਾ। ਹੁਣ ਇਹਨਾਂ ਦੀ ਕਹਾਣੀ ਆਪਣੇ ਸਾਰੇ ਪਾਠਕਾਂ ਸਾਹਮਣੇ ਬਿਆਨ ਕਰ ਦਿੱਤੀ ਗਈ ਹੈ। ਸਾਡੇ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀ ਵੀਰਾਂ, ਭੈਣਾਂ ਤੇ ਸਾਡੇ ਤੋਂ ਵੱਡਿਆਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਇਹਨਾਂ ਦਾ ਕਰਜਾ ਲੱਥ ਜਾਵੇ ਅਤੇ ਇਹ ਪਰਿਵਾਰ ਵੀ ਆਮ ਵਾਂਗ ਜਿੰਦਗੀ ਬਤੀਤ ਕਰਨ ਦੇ ਯੋਗ ਹੋਵੇ।

ਕੁਲਵਿੰਦਰ ਸਿੰਘ ਗੁਰੂ
ਜਨਰਲ ਸਕੱਤਰ
ਸਫ਼ਲ ਸੋਚ ਸਮਾਜ ਸੇਵਾ ਸੋਸਾਇਟੀ (ਰਜਿ:)
9463375380

ਪੰਜਾਬੀ ਗੀਤਾਂ/ਫਿਲਮਾਂ ਵਿੱਚ ਪਾਏ ਜਾ ਰਹੇ ਗੰਦ ਖਿਲਾਫ ਅਸੀਂ ਚੁੱਪ ਕਿਉਂ?

ਪੰਜਾਬੀ ਗੀਤਾਂ/ਫਿਲਮਾਂ ਵਿੱਚ ਪਾਏ ਜਾ ਰਹੇ ਗੰਦ ਖਿਲਾਫ ਅਸੀਂ ਚੁੱਪ ਕਿਉਂ?ਸਾਡੀ ਚੁੱਪ ਦਾ ਨਤੀਜਾ ਸਾਡੀਆਂ ਨਸਲਾਂ ਭੁਗਤ ਰਹੀਆਂ ਹਨ ਤੇ ਭੁਗਤਣਗੀਆਂ।

ਪਿਆਰੇ ਸਾਥੀਓ! ਅੱਜ ਕੱਲ੍ਹ ਟੀ.ਵੀ. ਉਪਰ ਪੰਜਾਬੀ ਫਿਲਮਾਂ ਅਤੇ ਗੀਤਾਂ ਵਿੱਚ ਦਿਸਣ ਵਾਲੇ ਦ੍ਰਿਸ਼ ਸਾਨੂੰ ਸ਼ਰਮਸਾਰ ਕਰ ਰਹੇ ਹਨ। ਇਹ ਸਾਡੇ ਬੱਚਿਆਂ ਉਪਰ ਵੀ ਭੈੜਾ ਅਸਰ ਪਾਉਂਦੇ ਹਨ। ਟੈਲੀਵਿਯਨ ਉਪੱਰ ਆਉਣ ਵਾਲੇ ਪੰਜਾਬੀ ਗੀਤਾਂ ਤੇ ਫਿਲਮਾਂ ਵਿੱਚ ਆਮ ਦੇਖਿਆ ਜਾਂਦਾ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਗੰਦਲਾ ਕਰਨ ਵਾਲੇ ਲੱਚਰ/ਦੋ ਅਰਥੀ/ਹਿੰਸਕ ਗੀਤ ਵੱਧ ਚੜ੍ਹ ਕੇ ਸੁਣਾਏ ਤੇ ਦਿਖਾਏ ਜਾਂਦੇ ਹਨ। ਸਫ਼ਲ ਸੋਚ ਸਮਾਜ ਸੇਵਾ ਸੋਸਾਇਟੀ ਵੱਲੋਂ ਕਰੀਬ ਦੋ ਤਿੰਨ ਸਾਲ ਪਹਿਲਾਂ ਆਪਣੀ ਵੈਬਸਾਈਟ ਉਪਰ ਇਸ ਮੁੱਦੇ ’ਤੇ ਆਨਲਾਈਨ ਵਿਚਾਰ ਚਰਚਾ ਵੀ ਕੀਤੀ ਸੀ। ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਮਾਂ ਬੋਲੀ ਦੇ ਚਿੰਤਕ ਵੀਰਾਂ ਵੱਲੋਂ ਅਖਬਾਰਾਂ ਵਿੱਚ ਵੀ ਇਸ਼ਤਿਹਾਰ ਦੇ ਕੇ ਪੰਜਾਬੀਆਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਹੁਣ ਅਸੀਂ ਇਸ ਚੁੱਪ ਨੂੰ ਤੋੜਦਿਆਂ ਪੰਜਾਬੀ ਮਾਂ ਬੋਲੀ ਲਈ ਇੱਕ ਲਹਿਰ ਲੈ ਕੇ ਆਏ ਹਾਂ। ਇਸ ਤਹਿਤ ਇਹਨਾਂ ਗੀਤਾਂ ਵਿਰੁੱਧ ਵੱਧ ਤੋਂ ਵੱਧ ਲੋਕਾਂ ਦੇ ਵਿਚਾਰ ਲੈ ਕੇ ਸਰਕਾਰਾਂ ਪਾਸ ਪੇਸ਼ ਕੀਤੇ ਜਾਣਗੇ। ਇਸ ਲਈ ਤੁਸੀਂ ਵੀ ਆਪਣਾ ਵੱਡਮੁੱਲਾ ਯੋਗਦਾਨ ਪਾਓ ਤਾਂ ਜੋ ਇਸ ਮੁਹਿੰਮ ਨੂੰ ਲੋਕ ਲਹਿਰ ਦੇ ਰੂਪ ਵਿੱਚ ਉਭਾਰਿਆ ਜਾ ਸਕੇ ਅਤੇ ਕਿਸੇ ਸਥਾਈ ਨਤੀਜੇ ’ਤੇ ਪਹੁੰਚਿਆ ਜਾ ਸਕੇ। ਨਾਲ ਦਿੱਤੇ ਪ੍ਰੋਫਾਰਮੇ ਨੂੰ ਪ੍ਰਿੰਟ ਕਰਕੇ ਇਸ ਨੂੰ ਭਰ ਕੇ ਅਤੇ ਆਪਣੇ ਪਰਿਵਾਰਕ ਮੈਂਬਰਾਂ, ਯਾਰਾਂ-ਦੋਸਤਾਂ ਤੋਂ ਇਲਾਵਾ ਸਮਾਜ ਸੇਵੀ, ਬੁੱਧੀ ਜੀਵੀ, ਲੇਖਕਾਂ ਜ਼ੋ ਸਮਾਜ ਦਾ ਧੁਰਾ ਹਨ ਤੋਂ ਭਰਵਾ ਕੇ ਸਾਡੇ ਨਿਮਨਲਿਖਤ ਪਤੇ ’ਤੇ ਜਰੂਰ ਭੇਜ਼ੋ ਜੀ। ਤੁਹਾਡੇ ਹੱਥ ਦੀ ਲਿਖੀ ਇਕ ਲਾਈਨ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਬਹੁਤ ਵੱਡਾ ਹਿੱਸਾ ਪਾ ਸਕਦੀ ਹੈ।

ਉਮੀਦ ਦੀ ਆਸ ਵਿੱਚ

ਕੁਲਵਿੰਦਰ ਸਿੰਘ ਗੁਰੂ
ਜਨਰਲ ਸਕੱਤਰ
ਸਫ਼ਲ ਸੋਚ ਸਮਾਜ ਸੇਵਾ ਸੋਸਾਇਟੀ (ਰਜਿ:)
ਵਾਰਡ ਨੰ: 1, ਗਲੀ ਨੰ: 5, ਰਾਮ ਪਾਲ ਐਮ.ਸੀ. ਵਾਲੀ ਗਲੀ,
ਮਾਨਸਾ (ਪੰਜਾਬ), ਭਾਰਤ। ਪਿੰਨ ਕੋਡ 151505
ਮੋਬਾਇਲ ਨੰਬਰ 9463375380, 9872743248

ਅਧਰੰਗ ਦੀ ਬਿਮਾਰੀ ਤੋਂ ਪੀੜਤ ਦੇ ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ

ਜਿੱਥੇ ਇੱਕ ਪਾਸੇ ਕਰੋੜਾਂਪਤੀ ਲੋਕ ਸ਼ਾਹੀ ਠਾਠ ਨਾਲ ਜਿੰਦਗੀ ਜਿਉਂਦੇ ਹਨ, ਉਥੇ ਦੂਸਰੇ ਕਰਜਾ ਨਾ ਸਹਿਣ ਕਰਦੇ ਹੋਏ ਲੋਕ ਖੁਦਕੁਸ਼ੀਆਂ ਕਰ ਲੈਂਦੇ ਹਨ। ਇਸੇ ਜੱਦੋ ਜਹਿਦ ਤੋਂ ਬਾਹਰ ਕੁੱਝ ਅਜਿਹੇ ਇਨਸਾਨ ਵੀ ਹਨ, ਜੋ ਆਪਣੀ ਸਖਤ ਮਿਹਨਤ ਨਾਲ ਗਰੀਬੀ ਤੋਂ ਉੱਪਰ ਉੱਠਣ ਲਈ ਸੰਘਰਸ਼ਸ਼ੀਲ ਜਿੰਦਗੀ ਦਾ ਰਾਹ ਅਪਨਾਉਂਦੇ ਹਨ ਪਰ ਅਫਸੋਸ ਹੈ ਕਿ ਅਜਿਹੇ ਬਹੁਤ ਘੱਟ ਲੋਕ ਹੁੰਦੇ ਹਨ ਜੋ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹੋ ਜਾਂਦੇ ਹਨ ਪਰ ਜੇਕਰ ਕੋਈ ਹੱਲਾਸ਼ੇਰੀ ਦੇਣ ਵਾਲਾ ਮਿਲ ਜਾਵੇ ਤਾਂ ਅਜਿਹੇ ਸਾਰੇ ਦੇ ਸਾਰੇ ਲੋਕ ਕਾਮਯਾਬ ਹੋ ਸਕਦੇ ਹਨ। ਅਸੀਂ ਅਜਿਹੇ ਇਨਸਾਨ ਦੀ ਗੱਲ ਕਰਨ ਲੱਗੇ ਹਾਂ ਜੋ ਆਪਣੀ ਜਿੰਦਗੀ ਵਿੱਚ ਸਖਤ ਮਿਹਨਤ ਸਦਕਾ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰਨ ਵਿੱਚ ਲੱਗਾ ਹੋਇਆ ਸੀ ਪਰ ਉਸ ਨੂੰ ਅੱਧਰੰਗ ਦੀ ਬਿਮਾਰੀ ਨੇ ਦੱਬ ਲਿਆ ਤੇ ਸਾਰੇ ਦਾ ਸਾਰਾ ਪਰਿਵਾਰ ਫਿਰ ਕੱਖੋਂ ਹੌਲਾ ਹੋ ਗਿਆ ਹੈ। 
ਮਾਨਸਾ ਸ਼ਹਿਰ ਦੀ ਪਿੰਡ ਵਾਲੀ ਸੜਕ ਤੇ ਡੁੰਮ ਵਾਲੇ ਗੁਰਦੁਆਰਾ ਸਾਹਿਬ ਨੇੜੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲਾ ਕੁਲਦੀਪ ਸ਼ਰਮਾ ਸ਼ੁੱਧ ਵੈਸ਼ਨੂੰ ਹੈ ਤੇ ਕੁੱਝ ਸਾਲ ਪਹਿਲਾਂ ਮਾਨਸਾ ਤੋਂ ਚੰਡੀਗੜ੍ਹ ਸਾਜਰੇ ਚੱਲ ਕੇ ਰਾਤੀਂ ਮੁੜਨ ਵਾਲੀ ਬੱਸ ’ਤੇ ਡਰਾਇਵਰੀ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦਾ ਸੀ। ਗੁਰਦਿਆਂ ਵਿੱਚ ਨੁਕਸ ਪੈਣ ਕਾਰਨ ਇਸ ਨੂੰ ਨੌਕਰੀ ਛੱਡਣੀ ਪਈ। ਇਸ ਨੇ ਫਿਰ ਵੀ ਹਿੰਮਤ ਨਾ ਹਾਰੀ ਰਿਸ਼ਤੇਦਾਰਾਂ ਤੋਂ ਪੈਸੇ ਇਕੱਤਰ ਕਰਕੇ ਆਪਣਾ ਇਲਾਜ ਕਰਵਾ ਕੇ ਦੁਬਾਰਾ ਫਿਰ ਪਰਿਵਾਰ ਦੇ ਪਾਲਣ ਪੋਸ਼ਣ ਲਈ ਡਰਾਇਵਰੀ ਦੇ ਕਿੱਤੇ ਲੱਗ ਗਿਆ ਪਰ ਫਿਰ ਵੀ ਬਿਮਾਰੀ ਨੇ ਇਸ ਦਾ ਪਿੱਛਾ ਨਾ ਛੱਡਿਆ ਅਤੇ ਕੁੱਝ ਸਮੇਂ ਬਾਅਦ ਉਸ ਨੂੰ ਅਧਰੰਗ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸਦੀ ਵੱਡੇ ਵਹੀਕਲ ਚਲਾਉਣ ਅਤੇ ਬੋਲਣ ਦੀ ਸਮਰੱਥਾ ਘੱਟ ਗਈ। ਕੁਲਦੀਪ ਸ਼ਰਮਾ ਨੇ ਫਿਰ ਵੀ ਜਿੰਦਗੀ ਦੀ ਜੰਗ ਨੂੰ ਜਾਰੀ ਰੱਖਦਿਆਂ ਬੈਂਕ ਤੋਂ ਕਰਜਾ ਲੈ ਕੇ ਆਟੋ (ਥ੍ਰੀ ਵ੍ਹੀਲਰ) ਖਰੀਦ ਕੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲੱਗਾ ਪਰ ਕੁਦਰਤ ਨੂੰ ਫਿਰ ਵੀ ਇਹ ਮਨਜੂਰ ਨਾ ਹੋਇਆ ਤਾਂ ਕਰੀਬ ਤਿੰਨ ਮਹੀਨਿਆਂ ਬਾਅਦ ਹੀ ਉਸ ਨੂੰ ਅਧਰੰਗ ਦੇ ਦੂਜੇ ਦੌਰੇ ਨੇ ਆਪਣਾ ਸ਼ਿਕਾਰ ਬਣਾ ਲਿਆ। ਜਿਸ ਨਾਲ ਉਸ ਦੇ ਸਰੀਰ ਦਾ ਸੱਜ ਪਾਸਾ ਖੜ੍ਹ ਗਿਆ ਤੇ ਇਸ ਬਿਮਾਰੀ ਦੇ ਇਲਾਜ ਲਈ ਪਰਿਵਾਰ ਨੇ ਹੁਣ ਤੱਕ ਰਿਸ਼ਤੇਦਾਰਾਂ ਅਤੇ ਸ਼ਾਹੂਕਾਰਾਂ ਤੋਂ ਵਿਆਜਾਂ ’ਤੇ ਪੈਸੇ ਫੜ੍ਹ ਕੇ ਇੱਕ ਲੱਖ ਰੁਪਏ ਦੇ ਕਰੀਬ ਖਰਚਾ ਕਰ ਚੁੱਕਾ ਹੈ ਅਤੇ ਹੁਣ ਉਹ ਮੰਜੇ ’ਤੇ ਪਿਆ ਅਧਰੰਗ ਦੀ ਬਿਮਾਰੀ ਨਾਲ ਜੂਝ ਰਿਹਾ ਹੈ। ਪਰਿਵਾਰ ਦਾ ਮੁੱਖੀ ਹੋਣ ਕਾਰਨ ਸਾਰੇ ਪਰਿਵਾਰ ਜਿਸ ਵਿੱਚ ਉਸ ਦੀ ਧਰਮ ਪਤਨੀ ਤੋਂ ਇਲਾਵਾ ਵੱਡੀ ਬੇਟੀ 14 ਸਾਲ, ਛੋਟੀ ਬੇਟੀ 10 ਸਾਲ ਤੇ ਇੱਕ ਬੇਟਾ 12 ਸਾਲ ਦਾ ਹੈ, ਜੋ ਪੜ੍ਹ ਵੀ ਰਹੇ ਹਨ, ਦੀਆਂ ਲੋੜਾਂ ਪੂਰੀਆਂ ਕਰਨ ਦੀ ਜੁੰਮੇਵਾਰੀ ਉਸ ਉੱਪਰ ਹੀ ਸੀ ਜਿਸ ਤੋਂ ਬਾਅਦ ਪਰਿਵਾਰ ਹੁਣ ਘੋਰ ਗੁਰਬੱਤ ਦੀ ਜਿੰਦਗੀ ਬਤੀਤ ਕਰ ਰਿਹਾ ਹੈ। ਦਾਨੀ ਸੱਜਣਾਂ ਅੱਗੇ ਬਿਮਾਰੀ ਨਾਲ ਪੀੜ੍ਹਤ ਕੁਲਦੀਪ ਸ਼ਰਮਾ ਦੇ ਪਰਿਵਾਰ ਦੀ ਅਪੀਲ ਹੈ ਕਿ ਉਹ ਇਲਾਜ ਲਈ ਹਰ ਸੰਭਵ ਮਦਦ ਕਰਨ। 


ਕੁਲਵਿੰਦਰ ਸਿੰਘ
ਜਨਰਲ ਸਕੱਤਰ,
ਸਫਲ ਸੋਚ ਸਮਾਜ ਸੇਵਾ ਸੋਸਾਇਟੀ (ਰਜਿ:)
9463375380
ngosafalsoch@gmail.com

ਸਤੀਸ਼ ਕੁਮਾਰ
ਪ੍ਰਧਾਨ
ਸਫ਼ਲ ਸੋਚ ਸਮਾਜ ਸੇਵਾ ਸੋਸਾਇਟੀ (ਰਜਿ:)
ngosafalsoch@gmail.com

,

ਬਾਪ ਦੇ ਇਲਾਜ਼ ਲਈ ਮਜਬੂਰ ਤੇ ਦੁਖੀ ਧੀ ਦੀ ਅਪੀਲ

ਕੌਮ ਦੇ ਨਾਮ ਇਕ ਗੁਰਸਿੱਖ ਗ੍ਰੰਥੀ ਬਾਪ ਦੇ ਇਲਾਜ਼ ਲਈ ਮਜਬੂਰ ਤੇ ਦੁਖੀ ਧੀ ਦੀ ਅਪੀਲ

ਮੈ ਇਸ ਉਮੀਦ ਨਾਲ ਆਪਣੇ ਪਰਿਵਾਰ ਦੀ ਕਹਾਣੀ ਛਾਪਣ ਲਈ ਭੇਜ ਰਹੀ ਹਾਂ ਕਿ ਅਖਬਾਰਾ ਅਤੇ ਰਸਾਲਿਆ ਦੇ ਵਾਰਸਾ ਵਲੋ ਸਮੇ ਸਮੇ ਤੇ ਬੇ ਸਹਾਰਾ ਤੇ ਮਜ਼ਲੂਮ ਪਰਿਵਾਰਾ ਦੀ ਮਦਦ ਲਈ ਉਪਰਾਲੇ ਕੀਤੇ ਜਾਂਦੇ ਨੇ ਆਪਣੀ ਗੁਰਬਤ ਅਤੇ ਮਜ਼ਬੂਰੀ ਨੂੰ ਅਖਬਾਰਾਂ ਅਤੇ ਰਸਾਲਿਆਂ ਵਿਚ ਕੋਈ ਉਦੋ ਹੀ ਛਪਵਾਉਂਦਾ ਹੈ ਜਦੋ ਹੋਰ ਕੋਈ ਸਹਾਰਾ ਜਾਂ ਉਮੀਦ ਨਾ ਦਿਸਦੀ ਹੋਵੇ। ਅਜ ਜਦੋਂ ਮੈ ਆਪਣੇ ਪਿਤਾ ਨੂੰ ਮਜਬੂਰ ਹੋ ਕੇ ਮੌਤ ਵਲ ਜਾਂਦਿਆ ਤਕਣਾ ਪੈ ਰਿਹਾ ਹੈ ਤਾ ਮਨ ਸ਼ਾਇਦ ਹਰਫਾਂ ਦੀ ਸ਼ਾਂਝ ਨਾਲ ਕੁਝ ਹੌਲਾ ਹੌ ਸਕਦਾ ਹੈ। ਗੁਰਬਾਣੀ  ਵਿਚ ਵੀ ਕਿਹਾ ਗਿਆ ਹੈ ਕਿ ਠ ਔਖੇ ਵੇਲੇ ਇਹ ਰਿਸ਼ਤੇਦਾਰ ਤੇ ਸਾਖ ਸਬੰਧੀ ਸਾਥ ਛ¤ਡ ਦਿੰਦੇ ਨੇ, ਸਮਾਜ ਦਾ ਰੁਖ ਉਦਾਸ ਹੀਣ ਹੋ ਜਾਂਦਾ ਹੈ, ਨਿਰਾਸ਼ਾ ਦੇ ਬਦਲ ਛਾ ਜਾਂਦੇ ਹਨ ਪਰ ਇ¤ਥੇ ਨਾਲ ਹੀ ਗੁਰੁ ਸਾਹਿਬਾਨ ਨੇ ਇਹ ਵੀ ਕਿਹਾ ਹੈ ਕਿ ਅਜਿਹੇ  ਹਾਲਾਤਾ ਵਿਚ ਮਨਖ ਅਕਾਲ ਪੁਰਖ ਦੇ ਸਭ ਤੋ ਨਜ਼ਦੀਕ ਹੁੰਦਾ ਹੈ ਤੇ ਅਕਾਲ ਪੁਰਖ ਵੀ ਅਜਿਹੇ ਇਨਸ਼ਾਨ ਨੂੰ ਤ¤ਤੀ ਹਵਾ ਤੋਂ ਬਚਾ ਲੈਦਾ ਹੈ ਪਾਠਕਾਂ ਨੂੰ ਆਪਣੇ ਘਰੇਲੂ ਹਾਲਾਤ ਦ¤ਸਦਿਆਂ ਮੈਂ ਵੀ ਕੁਝ ਅਜਿਹੇ ਹੀ ਹਨੇਰਿਆਂ ਤਂੋ ਬਾਅਦ ਉਮੀਦ ਦੀ ਰੌਸ਼ਨੀ ਨੂੰ ਉਡੀਕਦੀ ਇਹ ਹਰਫ ਲਿਖ ਰਹੀ ਹਾਂ ਮੇਰੇ ਪਿਤਾ ਜੀ ਦੇ ਕੁਝ ਸਾਲ ਪਹਿਲਾਂ ਦੋਨੋਂ ਗੁਰਦੇ ਖਰਾਬ ਹੋ ਗਏ ਉਹ ਸਾਡੀ ਗ੍ਰਹਿਸ਼ਥੀ ਦਾ ਧੁਰਾ ਹਨ। ਜਦੋ ਬਿਮਾਰ ਹੋਏ ਤਾਂ ਇਉ ਲ¤ਗਿਆ ਜਿਵੇ ਕਿ ਘਰ ਨੂੰ ਕੋਈ ਗ੍ਰਹਿਣ ਲਗ ਗਿਆ ਹੋਵੇ ਆਮਦਨ ਰੁਕ ਗਈ ਇਲਾਜ ਦੇ ਖਰਚੇ ਵ¤ਧ ਗਏ ਜਮੀਨ ਜੋਂ ਪਹਿਲਾਂ ਹੀ ਬਹੁਤ  ਥੋੜੀ ਸੀ ਵਿ¤ਕ ਗਈ ਸਾਡੀਆਂ ਪੜ੍ਹਾਈਆਂ ਵਿਚ ਰਹਿ ਗਈਆਂ ਹਾਲਾਤ ਬਦ ਤੋਂ ਬਦਤਰ ਹੋ  ਗਏ ਸਮਾਜ ਨੇ ਵੀ ਪਹਿਲਾਂ ਜਿਨਾਂ ਚਿਰ ਹੋ ਸਕਿਆ ਮਦਦ ਕੀਤੀ ਤੇ ਫੇਰ ਜਿਵੇਂ  ਵੀ ਸਾਡੇ ਦੁ¤ਖਾਂ ਤੋਂ ਬੇ ਅਸਰ ਹੋ ਗਿਆ । ਸਰਕਾਰਾਂ ਜਾਂ ਕੌਮਾਂ ਜੋ ਮਜ਼ਲੂਮਾਂ ਦੀਆਂ ਆਖਰੀ ਊਮੀਦ ਹੁੰਦੀਆਂ ਹਨ ਪਰ ਇਹਨਾਂ ਵਿ¤ਚੋ ਵੀ ਕੋਈ ਨਾ ਬਹੁੜਿਆ ਇਕ ਮਜਬੂਰ ਜਿਦਗੀ ਲ਼ਾਚਾਰ ਇਨਸਾਨ ਗਰੀਬੀ ਤੇ ਬਿਮਾਰੀ ਦੇ ਮਾਰੇ ਘਰ ਵਿ¤ਚ ਅ¤ਤ ਦੀ ਬੇਚੈਨੀ  ਨੂੰ ਵੇਖ ਕੇ ਮੈ ਇਹ ਹਰਫ ਲਿਖ ਦਿੱਤੇ ਹਨ ਇਸ ਉਮੀਦ ਨਾਲ ਕੇ ਸ਼ਾਇਦ ਠਸ਼ਫਲ ਸੋਚ’’ ਵਿਚ ਛਪ ਕੇ ਸਾਡੀ ਜਿੰਦਗੀ ਦੀ ਇਹ ਕਹਾਣੀ ਕੌਮ ਦੇ ਉਹਨਾਂ ਵਾਰਸਾ ਤ¤ਕ ਪਹੁੰਚੇ ਜਿਹਨਾਂ ਬਾਰੇ ਕਿਹਾ ਜਾਦਾ ਹੈ ਕਿ ਉਹ ਕਿਸੇ ਨੂੰ ਮਜਬੂਰ ਅਤੇ ਲਾਚਾਰ ਨਹੀ ਵੇਖਣਾ ਚਾਹੁੰਦੇ ਇਹ ਤਹਿਰੀਰ ਜ਼ਜਬਾਤੀ ਹੈ ਜਾਂ ਹਕੀਕਤ ਪਰ ਮੇ ਇਹ ਜਾਣਦੀ ਹਾਂ ਕਿ ਮੈ ਇਸ ਘਰ ਵਿਚ ਸਭ ਤੋ ਛੋਟੀ ਬੇਟੀ ਹਾਂ ਤੇ ਇਨਸਾਨੀਅਤ ਤੇ ਮੈਨੂੰ ਪੂਰਾ ਵਿਸ਼ਵਾਸ ਹੈ । 
                           ਲੜਕੀ ਅਮਨਦੀਪ ਕੌਰ ਦੀਆਂ ਉਕਤ ਸਤਰਾਂ ਜੋ ਮੁਖਤਿਅਰ ਸਿੰਘ ਦੀ ਹਾਲਤ ਬਿਆਨ ਕਰ ਪਰਿਵਾਰ ਦੀ ਮਦਦ ਲਈ ਦੁਹਾਈ ਪਾ ਰਹੀਆਂ ਹਨ। ਸਾਡੀ ਟੀਮ ਵੱਲੋਂ ਮੋਗਾ ਦੇ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ਼ ਮੁਖਤਿਆਰ ਸਿੰਘ ਦੀ ਹਾਲਤ ਦੇਖੀ ਗਈ। ਜ਼ੇਰੇ ਇਲਾਜ਼ ਮੁਖਤਿਆਰ ਸਿੰਘ ਇੱਕ ਪੂਰਨ ਗੁਰੂ ਦਾ ਸਿੱਖ ਤੇ ਗੁਰਦੁਆਰਾ ਸਾਹਿਬ ਵਿਖੇ ਗੰ੍ਰਥੀ ਦੀ ਸੇਵਾ ਨਿਭਾ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ ਤੇ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਮੋਗਾ ਦੇ ਸਿਵਲ ਹਸਪਤਾਲ ਵਿਖੇ ਜਿੰਦਗੀ ਤੇ ਮੌਤ ਨਾਲ ਜੂਝ ਰਿਹਾ ਹੈ। ਇਸ ਪਰਿਵਾਰ ਨੂੰ ਗੁਰਦੇ ਜਾਂ ਆਰਥਿਕ ਮਦਦ ਦੀ ਅਤਿ ਲੌੜ ਹੈ। ਇਹ ਪਰਿਵਾਰ ਪਿੰਡ ਕਮਾਲ ਕੇ ਜਿਲ੍ਹਾ ਮੋਗਾ ਦਾ ਵਸਨੀਕ ਹੈ। ਜੇ ਕੋਈ ਇਸ ਗੁਰਸਿੱਖ ਮੁਖਤਿਆਰ ਸਿੰਘ ਦੀ ਮਦਦ ਕਰਨਾ ਚਾਹੇ ਤਾਂ ਸੋਸਾਇਟੀ ਨਾਲ ਸੰਪਰਕ ਕਰ ਸਕਦਾ ਹੈ।   
                                                                                       

                                                                                               ਵੇਰਵਾ :- ਸਾਹਿਬ ਸੰਧੂ ਭਦੌੜ

ਲੇਖ ਪ੍ਰਕਾਸ਼ਿਤ ਹੋਣ ਤੋਂ ਬਾਅਦ ਮਿਲੀ ਮਦਦ ਦਾ ਵੇਰਵਾ
ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਦਾਨੀ ਸੱਜਣਾਂ ਨੇ ਇਸ ਪਰਿਵਾਰ ਲਈ ਮਦਦ ਭੇਜਣੀ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਬਲਬੀਰ ਸਿੰਘ ਇਟਲੀ ਨੇ 3880 ਰੁਪਏ, ਸੰਤੋਖ ਸਿੰਘ ਯੂ.ਕੇ. ਨੇ 8798 ਰੁਪਏ, ਦਪਿੰਦਰਜੀਤ ਸਿੰਘ ਉਗਲੀ ਨੇ 7000 ਰੁਪਏ, ਬਲਜਿੰਦਰ ਸਿੰਘ ਯੂ.ਕੇ. 22432 ਰੁਪਏ, ਸਤਿੰਦਰ ਸਿੰਘ ਯੂ.ਐਸ.ਏ. ਨੇ 17735 ਰੁਪਏ, ਚਰਨਜੀਤ ਸਿੰਘ ਨੇ 10000 ਰੁਪਏ, ਬਲਵੰਤ ਸਿੰਘ ਯੂ.ਐਸ.ਏ. ਨੇ 5000 ਰੁਪਏ, ਸੁਖਦੇਵ ਸਿੰਘ ਯੂ.ਕੇ. ਨੇ 21532 ਰੁਪਏ, ਬਲਵਿੰਦਰ ਸਿੰਘ ਮੋਗਾ ਨੇ 50000 ਰੁਪਏ, ਅੰਮ੍ਰਿਤਪਾਲ ਸਿੰਘ ਚੰਡੀਗੜ੍ਹ ਨੇ 10000 ਰੁਪਏ, ਦਵਿੰਦਰ ਕੌਰ ਯੂ.ਐਸ.ਏ. ਨੇ 50000 ਰੁਪਏ, ਸੰਨੀ ਅਸਟ੍ਰੇਲਿਆ ਨੇ 10000 ਰੁਪਏ, ਰਜਿੰਦਰ ਸਿੰਘ ਚੰਡੀਗੜ੍ਹ ਨੇ 13500 ਰੁਪਏ, ਬਰਨਾਲਾ ਜਿਲ੍ਹੇ ਦੇ ਇੱਕ ਦਾਨੀ ਸੱਜਣ ਨੇ ਗੁਪਤ ਦਾਨ 42000 ਰੁਪਏ ਦੀ ਮਦਦ ਕੀਤੀ। ਵਿੱਦਿਆ ਦੇਵੀ ਧੂਰਕੋਟ ਨੇ ਪੀੜਤ ਪਰਿਵਾਰ ਨੂੰ ਇੱਕ ਮੱਝ ਦਾਨ ਕੀਤੀ। ਪਰਿਵਾਰ ਦੀ ਬੇਟੀ ਅਮਨਦੀਪ ਕੌਰ ਨੇ ਦਾਨੀ ਸੱਜਣਾਂ ਅਤੇ ਸੋਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਮਾਨਸਾ ਅਤੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਗੁਰੂ ਦਾ ਧੰਨਵਾਦ ਕੀਤਾ।
Punjabi Jagran on 24 August 2013
Ajad Soch on 24 August 2013


ਬੱਛੇ ਦੇ ਕੰਨ ’ਚ ਪਏ ਕੀੜਿਆਂ ਦੀ ਸਫਾਈ ਕਰਕੇ ਕ੍ਰਿਸਮਿਸ ਮਨਾਈ








ਜਦੋਂ ਸਫ਼ਲ ਸੋਚ ਸਮਾਜ ਸੇਵਾ ਸੋਸਾਇਟੀ (ਰਜਿ:) ਦੇ ਮੈਂਬਰ ਵਿਕਾਸ ਗਰਗ ਨੂੰ ਪਤਾ ਲੱਗਿਆ ਕਿ ਇਕ ਬੱਛਾ ਨਵੀਂ ਕਚਿਹਰੀ ਰੋਡ ਮਾਨਸਾ ਵਿਖੇ ਬੁਰੀ ਹਾਲਤ ਵਿੱਚ ਡਿੱਗਿਆ ਪਿਆ ਹੈ ਤਾਂ ਸੋਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਸਾਇਟੀ ਦੇ ਮੈਂਬਰਾਂ ਨੂੰ ਇਕੱਠੇ ਕਰਕੇ ਮੌਕੇ ’ਤੇ ਪਹੁੰਚ ਕੇ ਦੇਖਿਆ ਕਿ ਬੱਛਾ ਨਾਲੀ ਦੇ ਕਿਨਾਰੇ ਡਿੱਗਿਆ ਪਿਆ ਸੀ ਤੇ ਬਹੁਤ ਬੁਰੀ ਤਰਾਂ ਜਖਮੀ ਸੀ। ਉਸਦੇ ਕੰਨ ਵਿੱਚ ਕੀੜੇ ਪਏ ਹੋਏ ਸਨ ਅਤੇ ਕੁੱਤੇ ਉਸਦੇ ਕੰਨ ਨੂੰ ਨੋਚ ਰਹੇ ਸਨ। ਵਿਕਾਸ ਗਰਗ ਨੇ ਤੁਰੰਤ ਇਲਾਜ ਲਈ ਲੋੜੀਂਦੀ ਦਵਾਈ ਅਤੇ ਮੱਲਮ ਪੱਟੀ ਦਾ ਪ੍ਰਬੰਧ ਕੀਤਾ  ਅਤੇ ਲਗਭੱਗ ਅੱਧੇ ਘੰਟੇ ਵਿੱਚ ਸਾਰੇ ਕੀੜੇ ਸਾਫ ਕਰਕੇ ਅਤੇ ਮੱਲਮ ਪੱਟੀ ਕਰ ਦਿੱਤੀ ਅਤੇ ਟੀਕੇ ਆਦਿ ਲਗਾਏ ਗਏ। ਇਸ ਤੋਂ ਬਾਅਦ ਸੋਸਾਇਟੀ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਸ਼ਹਿਰ ਦੀ ਗਊਸ਼ਾਲਾ ਨੂੰ ਸੂਚਿਤ ਕੀਤਾ ਗਿਆ ਜਿਸ ਲਈ ਗਊਸ਼ਾਲਾ ਦੇ ਪ੍ਰਬੰਧਕਾਂ ਨੇ ਇਸ ਬੱਛੜੇ ਦੀ ਸਾਂਭ ਸੰਭਾਲ ਤੇ ਹੋਰ ਇਲਾਜ ਦੀ ਜਿੰਮੇਵਾਰੀ ਲੈਣ ਦਾ ਭਰੋਸਾ ਦਿੱਤਾ।

ਅਸ਼ਲੀਲ ਗੀਤਾਂ ਵਿਰੁੱਧ ਇੱਕ ਆਨਲਾਈਨ ਵਿਚਾਰ ਚਰਚਾ