ਸ੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹੇ ਦੇ ਪਿੰਡ ਸਾਧਪੁਰ ਚੋਗਵਾਂ ਦੀਆਂ ਰਹਿਣ ਵਾਲੀਆਂ ਤਿੰਨ ਭੈਣਾਂ ਗੁਰਜੀਤ ਕੌਰ, ਮਨਦੀਪ ਕੌਰ ਅਤੇ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਚਾਰ ਭੈਣਾਂ ਤੇ ਇੱਕ ਭਰਾ ਹਨ। ਇੱਕ ਵੱਡੀ ਭੈਣ ਦਾ ਵਿਆਹ ਉਹ ਚੁੰਨੀ ਚੜਾਅ ਕੇ ਕਰ ਚੁੱਕੇ ਹਨ। ਦਰਦਨਾਕ ਕਹਾਣੀ ਇਹ ਹੈ ਕਿ ਇਹਨਾਂ ਦੇ ਪਿਤਾ ਚੰਨਣ ਸਿੰਘ ਲੰਬੀ ਬਿਮਾਰੀ ਪਿੱਛੋਂ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਘਰ ਵਿੱਚ ਘੋਰ ਗਰੀਬੀ ਹੋਣ ਕਾਰਨ ਪਿਤਾ ਦਾ ਇਲਾਜ ਨਹੀਂ ਕਰਵਾ ਸਕਦੇ ਸਨ ਪਰ ਉਸ ਨੂੰ ਮਰਦਾ ਵੀ ਨਹੀਂ ਵੇਖ ਸਕਦੇ ਸਨ। ਇਸ ਲਈ ਇਲਾਜ ਕਰਵਾਉਣ ਲਈ ਉਹਨਾਂ ਕਰਜਾ ਚੁੱਕ ਲਿਆ। ਕਰਜਾ ਵੱਧਦਾ ਵੱਧਦਾ ਲੱਖਾਂ ਰੁਪਏ ’ਚ ਪਹੁੰਚ ਗਿਆ। ਸਖਤ ਮਿਹਨਤ ਕਰਕੇ ਇਹਨਾਂ ਦੀ ਮਾਤਾ ਨੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ। ਹੁਣ ਤਿੰਨੇ ਭੈਣਾਂ ਕਿਰਾਏ ’ਤੇ ਦਰੀਆਂ ਬੁਣ-ਬੁਣ ਕੇ ਤੇ ਚਾਦਰਾਂ ਦੀ ਕਢਾਈ ਕਰਕੇ ਘਰ ਦਾ ਖਰਚਾ ਬੜੀ ਮੁਸ਼ਕਿਲ ਨਾਲ ਚਲਾ ਰਹੀਆਂ ਹਨ। ਜਦੋਂ ਪਰਿਵਾਰ ਨੂੰ ਸਫ਼ਲ ਸੋਚ ਸਮਾਜ ਸੇਵਾ ਸੋਸਾਇਟੀ ਵੱਲੋਂ ਮਦਦਗਾਰਾਂ ਲਈ ਚਲਾਈ ਇਸ ਮੁਹਿੰਮ ਦਾ ਪਤਾ ਲੱਗਾ ਤਾਂ ਇਹਨਾਂ ਨੇ ਤੁਰੰਤ ਸੰਪਰਕ ਕੀਤਾ। ਹੁਣ ਇਹਨਾਂ ਦੀ ਕਹਾਣੀ ਆਪਣੇ ਸਾਰੇ ਪਾਠਕਾਂ ਸਾਹਮਣੇ ਬਿਆਨ ਕਰ ਦਿੱਤੀ ਗਈ ਹੈ। ਸਾਡੇ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀ ਵੀਰਾਂ, ਭੈਣਾਂ ਤੇ ਸਾਡੇ ਤੋਂ ਵੱਡਿਆਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਇਹਨਾਂ ਦਾ ਕਰਜਾ ਲੱਥ ਜਾਵੇ ਅਤੇ ਇਹ ਪਰਿਵਾਰ ਵੀ ਆਮ ਵਾਂਗ ਜਿੰਦਗੀ ਬਤੀਤ ਕਰਨ ਦੇ ਯੋਗ ਹੋਵੇ।
ਕੁਲਵਿੰਦਰ ਸਿੰਘ ਗੁਰੂ
ਜਨਰਲ ਸਕੱਤਰ
ਸਫ਼ਲ ਸੋਚ ਸਮਾਜ ਸੇਵਾ ਸੋਸਾਇਟੀ (ਰਜਿ:)
9463375380














No comments: